ਥਾਂ ਲੱਭੋ

ਲੱਭੋ:

ਪੋਸਟਲ ਕੋਡ ਜਾਂ ਸ਼ਹਿਰ/ਕਸਬੇ ਦਾ ਨਾਂ ਲਿਖੋ:

ਬੇਸਿਕ ਆਟੋਪਲੈਨ

ਬੀ ਸੀ ਵਿੱਚ ਸਾਰੀਆਂ ਕਾਰਾਂ ਅਤੇ ਟਰੱਕਾਂ ਦੇ ਮਾਲਕਾਂ ਕੋਲ ਬੇਸਿਕ ਆਟੋਪਲੈਨ ਹੋਣੀ ਜ਼ਰੂਰੀ ਹੈ, ਜਿਹੜੀ ਸਿਰਫ ਆਟੋਪਲੈਨ ਬਰੋਕਰਾਂ ਕੋਲੋਂ ਹੀ ਮਿਲਦੀ ਹੈ। ਬੇਸਿਕ ਆਟੋਪਲੈਨ ਵਿੱਚ ਸ਼ਾਮਲ ਹੈ:

ਕਈ ਲੋਕਾਂ, ਜਿਵੇਂ ਬਾਹਰੋਂ ਆਏ ਵਿਦਿਆਰਥੀਆਂ ਅਤੇ ਸੈਲਾਨੀਆਂ, ਕੋਲ ਆਪਣੀ ਰਿਹਾਇਸ਼ ਵਾਲੇ ਮੁਲਕ ਤੋਂ ਇੰਸ਼ੋਰੈਂਸ ਹੋ ਸਕਦੀ ਹੈ। ਇਹ ਜਾਣਨ ਲਈ ਕਿ ਕੀ ਤੁਹਾਨੂੰ ਆਟੋਪਲੈਨ ਇੰਸ਼ੋਰੈਂਸ ਚਾਹੀਦੀ ਹੈ ਜਾਂ ਹੋਰ ਜਾਣਕਾਰੀ ਲਈ ਇੱਥੇ http://www.icbc.com/autoplan/basic/who-needs ਕਲਿੱਕ ਕਰੋ ਜਾਂ ਕਿਸੇ ਆਟੋਪਲੈਨ ਬਰੋਕਰ ਨਾਲ ਗੱਲ ਕਰੋ।

ਆਪਸ਼ਨਲ (ਐਕਸਟੈਂਡਿਡ) ਆਟੋਪਲੈਨ

ਤੁਸੀਂ ਆਪਣੇ ਲਈ ਜਾਂ ਆਪਣੀ ਗੱਡੀ ਲਈ ਵਾਧੂ ਕਵਰੇਜ ਲੈਣ ਲਈ ਅਤੇ ਆਪਣੇ ਵੱਲੋਂ ਦੂਸਰਿਆਂ ਦੇ ਕੀਤੇ ਨੁਕਸਾਨ ਜਾਂ ਦੂਜਿਆਂ ਦੇ ਲਾਈਆਂ ਸੱਟਾਂ ਤੋਂ ਆਪਣਾ ਬਚਾਅ ਕਰਨ ਲਈ ਆਪਸ਼ਨਲ ਆਟੋਪਲੈਨ ਕਵਰੇਜ ਖ੍ਰੀਦ ਸਕਦੇ ਹੋ।

ਤੁਹਾਡੇ ਲਈ ਕਿਹੜੀਆਂ ਕਵਰੇਜ ਸਭ ਤੋਂ ਵਧੀਆ ਹਨ, ਇਸ ਬਾਰੇ ਸਲਾਹ ਲੈਣ ਲਈ ਕਿਸੇ ਆਟੋਪਲੈਨ ਬਰੋਕਰ ਨਾਲ ਗੱਲ ਕਰੋ।

« ਪਹਿਲਾ ਸਫਾ